IMG 20260303 WA05571

ਪੰਜਾਬ ਸਰਕਾਰ ਸੇਵਾ ਮੁੱਕਤ ਪਟਵਾਰੀਆਂ, ਕਾਨੂੰਗੋਆਂ, ਤਹਿਸੀਲਦਾਰਾਂ ਦੀਆਂ ਮੰਗਾਂ ਮੰਨ ਕੇ ਤੁਰੰਤ ਲਾਗੂ ਕਰੇ

ਅੱਜ ਸੇਵਾ ਮੁੱਕਤ ਮਾਲ ਪਟਵਾਰੀਆਂ, ਕਾਨੂੰਗੋਆਂ, ਨਾਇਬ ਤਹਿਸੀਲਦਾਰਾਂ , ਤਹਿਸੀਲਦਾਰਾਂ ਦੀ ਸਾਂਝ ਪ੍ਰੋਗਰਾਮ ਤਹਿਤ ਮੀਟਿੰਗ ਗੁਰਦੁਆਰਾ ਛੇਵੀਂ ਪਾਤਸ਼ਾਹੀ, ਬੀ ਬਲਾਕ, ਰਣਜੀਤ ਐਵੀਨਿਉ ਅੰਮ੍ਰਿਤਸਰ ਵਿੱਖੇ ਸ: ਨਿਰਮਲਜੀਤ ਸਿੰਘ ਬਾਜਵਾ ਦੀ ਅਗਵਾਈ ਵਿੱਚ ਹੋਈ । ਜਿਸ ਵਿੱਚ ਸਾਰਿਆਂ ਇੱਕ ਦੂਜੇ ਨਾਲ਼ ਦੁੱਖ ਸੁੱਖ ਸਾਂਝੇ ਕੀਤੇ ਅਤੇ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।

ਕੁਲਵੰਤ ਸਿੰਘ ਡੇਹਰੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ 2.59 ਦੇ ਗੁਣਾਂਕ ਨਾਲ ਪੈਨਸ਼ਨ ਦੀ ਸੁਧਾਈ ਕਰੇ , ਯਕਮੂਸ਼ਤ ਬਕਾਏ ਦੇਵੇ , ਮੈਡੀਕਲ ਬਿੱਲਾਂ ਦਾ ਸਮਾਂ-ਬੰਧ ਭੁਗਤਾਨ ਕਰੇ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ , ਡੀ ਏ ਦੀਆਂ ਕਿਸ਼ਤਾਂ ( 16 % ) ਬਕਾਏ ਸਮੇਤ ਜਾਰੀ ਕਰੇ , ਜੋ ਕਿ ਸਾਡਾ ਸੰਵਿਧਾਨਕ ਹੱਕ ਹੈ । ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਜਲਦੀ ਹੀ ਪੰਜਾਬ ਪੱਧਰ ਤੇ ਲਾਮਬੰਦ ਹੋ ਕੇ ਸੰਘਰਸ਼ ਵਿੱਢਿਆ ਜਾਵੇਗਾ ।

ਮੀਟਿੰਗ ਵਿੱਚ ਸਃ ਲਖਵਿੰਦਰ ਸਿੰਘ ਕੋਹਾਲੀ , ਤਹਿਸੀਲਦਾਰ ਸ੍ਰੀ ਜੇ ਪੀ ਸਲਵਾਨ , ਨਾਇਬ ਤਹਿਸੀਲਦਾਰ ਸ੍ਰੀ ਅਸ਼ੋਕ ਕੁਮਾਰ , ਤਰਸੇਮ ਸਿੰਘ ਫੱਤੂਭੀਲਾ , ਬਲਦੇਵ ਸਿੰਘ ਬੱਬਰ , ਗੁਰਇੱਕਬਾਲ ਸਿੰਘ , ਮੇਜਰ ਸਿੰਘ ਭੋਮਾਂ , ਜਤਿੰਦਰ ਕੁਮਾਰ , ਕੇਵਲ ਕ੍ਰਿਸ਼ਨ , ਜੋਗਿੰਦਰ ਸਿੰਘ , ਰਮੇਸ਼ ਪਾਲ , ਜਸਪਾਲ ਸਿੰਘ , ਅਮਰੀਕ ਸਿੰਘ , ਧੰਨਜੀਤ ਸਿੰਘ , ਹਰਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ ।

Scroll to Top